ਕਦੇ ਕਦੇ ਮੇਰੀ ਵੀ ਹਾਲਤ

ਏ ਸੀਸੇ ਇਹ ਪੱਥਰ -ਇਹ ਪੋਣਾ ਇਹ ਪਾਣੀ

ਇਹ ਹੀ ਨੇ ਮੇਰੀ ਜਿਦਗੀ ਦੀ ਕਹਾਣੀ

ਮੈ ਸੀਸੇ ਵੀ ਤੋੜੇ ਮੈ ਪੱਥਰ ਵੀ ਖਾਦੇ

ਇਹ ਮੋਸਮ ਨਾ ਬਣਿਆ ਮੇਰੀ ਰੂਹ ਦਾ ਹਾਣੀ……….

.

ਆਲਣਾਂ ਜਿਉ ਕਿਸੇ ਪੰਛੀ ਦਾ ਵਿੱਚ ਮੀਹ ਦੇ ਟੁੱਟ ਕੇ ਗਿਰ ਜਾਦਾਂ

ਤੀਲਾਂ-ਤੀਲ਼ਾਂ ਕਰ ਘਰ ਜੋੜੇ ਹਰ ਆਸ ਤੇ ਪਾਣੀ ਫਿਰ ਜਾਦਾਂ

ਤਨ ਖੜਦਾਂ ਪਰ ਮੰਨ ਦਾਂ ਤੱਪਿਆ ਫਿਰ ਖੁੱਲੀ ਅੱਖ ਨਾਲ਼ ਸੌ ਜਾਵੇ

ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ…….

.

ਜਿਉ ਪਿਆਸਾਂ ਕੋਈ ਹਿਰਨ ਕਦੇ ਵਿੱਚ ਉਜਾੜਾਂ ਫਿਰਦਾ ਏ

ਨਾ ਬੈਠ ਹੋਵੇ ਨਾ ਤੁਰ ਹੋਵੇ ਪਰ ਫਿਰ ਵੀ ਤੁਰਦਾਂ ਫਿਰਦਾਂ ਏ

ਹੱਝੂੰ ਵੀ ਨਾ ਜਾਣ ਚੱਟੇ ਹਰ ਚੀਸ ਕਲੈਜੇ ਖੌਹ ਪਾਵੇ

ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ…….

ਕੱਚੀ ਕਲੀ ਜਿਉ ਕਿਸੇ ਦੀ ਖਾਤਰ ਡਾਲੀ ਤੋ ਕਿਸੇ ਤੋੜ ਲਈ

ਜਿਸ ਲਈ ਤੋੜੀ ਉਹ ਨਾ ਆਇਆ ਫਿਰ ਮੂੱਠੀ ਵਿੱਚ ਝਜੋੜ ਲਈ

ਰਾਹ ਸੁੱਟੀ ਜਦੋ ਜਾਵੇ ਲਤਾੜੀ ਫਿਰ ਕਿਸੇ ਦੇ ਮਨ ਨੂੰ ਨਾ ਭਾਵੇ

ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ ………

ਇਕ ਸੋਨੂੰ ਜਿਸ ਨੂੰ ਯਾਦ ਸੱਜਣ ਦੀ ਜਾਨੋ ਵੱਧ ਪਿਆਰੀ ਆ

ਫਿਕਰਾਂ ਵਿੱਚ ਮਰ-ਮਰ ਜਿਉਦਾ ਛੱਡ ਕੇ ਦੁਨਿਆ ਦਾਰੀ ਆ

ਸਬਰਾਂ ਦੀ ਅਰਥੀ ਨੂੰ ਸ਼ਾਹ ਲਾਭੋ ਜਿਹੜਾ ਨਿਤ ਲਾਵੇ

ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ

Comments

comments

You may also like...

Leave a Reply

Your email address will not be published. Required fields are marked *

Tubelight Movie Download